ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦੇ ਸਹਾਇਕ ਕੋਚ ਰਿਆਨ ਟੇਨ ਡੋਸ਼ੇਟ ਦਾ ਮੰਨਣਾ ਹੈ ਕਿ ਗੇਂਦਬਾਜ਼ਾਂ ਨੂੰ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ’ਚ ਵਿਸਫੋਟਕ ਬੱਲੇਬਾਜ਼ਾਂ ਨੂੰ ਚੁਨੌਤੀ ਦੇਣ ਲਈ ਨਵੇਂ ਤਰੀਕੇ ਲੱਭਣ ਦੀ ਜ਼ਰੂਰਤ ਹੈ।

ਪੰਜਾਬ ਕਿੰਗਜ਼ ਨੇ ਸ਼ੁਕਰਵਾਰ ਨੂੰ ਈਡਨ ਗਾਰਡਨਸ ’ਚ ਟੀ-20 ਮੈਚਾਂ ’ਚ ਸੱਭ ਤੋਂ ਵੱਡਾ ਟੀਚਾ ਸਰ ਕਰ ਕੇ ਵਿਖਾਇਆ ਸੀ। ਟੀਮ ਨੇ ਕੇ.ਕੇ.ਆਰ. ਦੇ 262 ਦੌੜਾਂ ਦੇ ਟੀਚੇ ਨੂੰ ਅੱਠ ਗੇਂਦਾਂ ਬਾਕੀ ਰਹਿੰਦੇ ਹੀ ਹਾਸਲ ਕਰ ਲਿਆ।

ਡੋਸ਼ੇਟ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ’ਚ ਕਿਹਾ, ‘‘10 ਸਾਲ ਪਹਿਲਾਂ ਦੀ ਤੁਲਨਾ ’ਚ ਖੇਡ ਪੂਰੀ ਤਰ੍ਹਾਂ ਬਦਲ ਗਈ ਹੈ। ਉਦੋਂ ਤੁਹਾਨੂੰ 160 ਦੌੜਾਂ ਮਿਲਦੀਆਂ ਸਨ ਅਤੇ ਤੁਹਾਨੂੰ ਲਗਦਾ ਸੀ ਕਿ ਤੁਸੀਂ ਮੈਚ ਜਿੱਤੋਗੇ। ਪਰ ਹੁਣ ਵੱਡਾ ਸਕੋਰ ਬਣਾਉਣ ਲਈ ਤੁਹਾਨੂੰ 13ਵੇਂ ਓਵਰ ਤੋਂ ਪਹਿਲਾਂ 160 ਦੌੜਾਂ ਬਣਾਉਣੀਆਂ ਪੈਣਗੀਆਂ।’’

ਪੰਜਾਬ ਕਿੰਗਜ਼ ਦੇ ਪ੍ਰਭਾਵਸ਼ਾਲੀ ਖਿਡਾਰੀ ਪ੍ਰਭਸਿਮਰਨ ਸਿੰਘ ਨੇ ਮੈਚ ਦੀ ਸ਼ੁਰੂਆਤ 20 ਗੇਂਦਾਂ ’ਚ 54 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ ਕੀਤੀ, ਜਿਸ ਤੋਂ ਬਾਅਦ ਜੌਨੀ ਬੇਅਰਸਟੋ ਨੇ ਸਿਰਫ 48 ਗੇਂਦਾਂ ’ਚ ਨਾਬਾਦ 108 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਟੀਚੇ ਤਕ ਪਹੁੰਚਾਇਆ। ਪ੍ਰਭਸਿਮਰਨ ਦੇ ਆਊਟ ਹੋਣ ਤੋਂ ਬਾਅਦ ਸ਼ਸ਼ਾਂਕ ਸਿੰਘ ਨੇ 28 ਗੇਂਦਾਂ ’ਤੇ ਨਾਬਾਦ 68 ਦੌੜਾਂ ਬਣਾਈਆਂ। ਨੀਦਰਲੈਂਡ ਦੇ ਸਾਬਕਾ ਆਲਰਾਊਂਡਰ ਡੋਸ਼ੇਟ ਕੇ.ਕੇ.ਆਰ. ਦੀ 2014 ਦੀ ਜੇਤੂ ਟੀਮ ਦਾ ਹਿੱਸਾ ਸਨ।

ਉਨ੍ਹਾਂ ਨੇ ਕਿਹਾ, ‘‘ਗੇਂਦਬਾਜ਼ਾਂ ਨੂੰ ਹਮਲਾਵਰ ਬੱਲੇਬਾਜ਼ੀ ਰਣਨੀਤੀਆਂ ਦਾ ਸਾਹਮਣਾ ਕਰਨ ’ਚ ਸਫਲ ਹੋਣ ਲਈ ਗੈਰ-ਰਵਾਇਤੀ ਰਣਨੀਤੀਆਂ ਤਿਆਰ ਕਰਨੀਆਂ ਪੈਣਗੀਆਂ।’’ ਡੋਸ਼ਚੇਟ ਨੇ ਕਿਹਾ, ‘‘ਤੁਹਾਨੂੰ ਬੱਲੇਬਾਜ਼ਾਂ ਨੂੰ ‘ਆਫ਼ ਗਾਰਡ’ ਕਰਨ ਦੀ ਜ਼ਰੂਰਤ ਹੈ ਜਿਵੇਂ ਸੈਮ ਕੁਰਨ ਨੇ ਫਿਲ ਸਾਲਟ ਨੂੰ ਆਊਟ ਕਰ ਕੇ ਕੀਤਾ ਸੀ।’’ ਉਨ੍ਹਾਂ ਕਿਹਾ, ‘‘ਗੇਂਦਬਾਜ਼ਾਂ ਨੂੰ ਨਵੇਂ ਤਰੀਕੇ ਲੱਭਣੇ ਪੈਣਗੇ। ਹਰ ਗੇਂਦ ਨੂੰ ਇਕ ਦੂਜੇ ਦੇ ਬਦਲੇ ਸੁੱਟਣਾ ਪੈਂਦਾ ਹੈ। ਤੁਸੀਂ ਇਕੋ ਕਿਸਮ ਦੀਆਂ ਦੋ ਗੇਂਦਾਂ ਨਹੀਂ ਸੁੱਟ ਸਕਦੇ।’’

Related Post

Recent News

Most Viewed

Newsletter

Subscribe to our mailing list to get the new updates!

Subscribe our newsletter to stay updated

PHP Code Snippets Powered By : XYZScripts.com