ਹੁਸ਼ਿਆਰਪੁਰ ਵਿਖੇ ਨੈਕਸਾ ਸਰਵਿਚ ਆਉਟਲੈੱਟ ਦਾ ਉਦਘਾਟਨ

ਆਟੋਮੋਬਾਇਲਸ ਦੀ ਸ਼ੁਰੂਆਰ 13 ਅਪਰੈਲ 1980 ਵਿਚ ਸ. ਅਜਵਿੰਦਰ ਸਿੰਘ ਜੀ ਨੇ ਬਜਾਜ ਟੈਪੂ ਦੀ ਅਥੋਰਾਇਸ ਸਰਵਿਸ ਪੁਆਇੰਟ ਦੇ ਤੌਰ ਤੇ ਕੀਤੀ। ਸ. ਅਜਵਿੰਦਰ ਸਿੰਘ ਜੀ ਦੀ ਅਣਥੱਕ ਮਿਹਨਤ ਨਾਲ ਇਸ ਕੰਪਨੀ ਨੂੰ ਸਿਖਰਾ ਤੱਕ ਪਹੰਚਾਇਆ। ਸੰਨ 1993 ਨੂੰ ਮਾਰੂਤੀ ਸਾਜੂਕੀ ਦੇ ਆਥੋਰਾਈਜ ਸਰਵਿਸ ਸਟੇਸ਼ਨ ਤੋ ਬਾਅਦ ਸੰਨ 2001 ਵਿਚ ਹੁਸ਼ਿਆਰਪੁਰ ਵਿਚ ਮਾਰੂਤੀ ਆਥੋਰਾਈਸ ਡੀਲਰ ਤੇ ਤੌਰ ਤੇ ਕੰਮ ਸ਼ੁਰੂ ਕੀਤਾ ਅਤੇ ਸਾਲ ਦਰ ਸਾਲ ਪੂਰੇ ਹੁਸ਼ਿਆਰਪੁਰ ਜਿਲ੍ਹੇ ਵਿਚ ਆਪਣੇ ਸ਼ੋਰੂਮ ਤੇ ਵਰਕਸ਼ਾਪਾਂ ਦਾ ਜਾਲ ਬੁਣਿਆ । ਉਸ ਤੋ ਬਾਅਦ 2016 ਵਿਚ ਮੰਡੀ ਗੋਬਿੰਦਗੜ੍ਹ ਵਿਚ ਅਥੋਰਾਇਸ ਡੀਲਰ ਅਤੇ ਹੁਸ਼ਿਆਰਪੁਰ ਵਿਚ ਨੈਕਸਾ ਸੇਲਸ ਚੈਨਲ ਦੇ ਡੀਲਰ ਦੇ ਤੌਰ ਤੇ ਕੰਮ ਸ਼ੁਰੂ ਕੀਤਾ। ਇਸ ਤੋ ਬਾਅਦ 2020 ਵਿਚ ਲੁਧਿਆਣਾ ਵਿਚ ਨੈਕਸਾ ਡੀਲਰ ਵਜ਼ੋ ਸੇਲਸ ਅਤੇ ਸਰਵਿਸ ਦੀਆਂ ਸੇਵਾਵਾਂ ਦਿੱਤੀਆ। ਕਸਟਮਰ ਦੀ ਤਸੱਲੀਬਖਸ਼ ਸੇਵਾ ਲਈ ਬਚਨਵੱਧਤਾ ਨੂੰ ਧਿਆਨ ਵਿਚ ਰੱਖਦਿਆਂ ਅੱਜ ਹੁਸ਼ਿਆਰਪੁਰ ਵਿੱਖੇ ਨੈਕਸਾ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ।ਅੱਜ ਹੁਸ਼ਿਆਰਪੁਰ ਆਟੋਮੋਬਾਇਲਸ ਸੇਲਸ ਅਤੇ ਸਰਵਿਸ ਵਿਚ ਮਾਰੂਤੀ ਵਿਚ ਸਿਰਕੱਢ ਡੀਲਰ ਵਜ਼ੋ ਜਾਣਿਆ ਜਾਂਦਾ ਹੈ ਅਤੇ 12 ਵਾਰ ਰਾਇਲ ਮਲੈਟੀਨਮ ਅਤੇ ਨੈਕਸਾ ਵਿਚ ਅਲਫਾ ਦਾ ਖਿਤਾਬ ਡੀਲਰ ਹਾਸਿਲ ਕਰ ਚੁੱਕਿਆ ਹੈ। ਕਸਟਮਰ ਨੂੰ ਤਸੱਲੀ ਬਖਸ਼ ਸੇਵਾਂਵਾ ਦੇਣ ਲਈ ਬਚਨਵੱਧ ਹੁਸ਼ਿਆਰਪੁਰ ਆਟੋਮੋਬਾਇਲਸ ਨੇ ਹੁਸ਼ਿਆਰਪੁਰ ਵਿਚ ਨੈਕਸਾ ਸਰਵਿਸ ਦਾ ਉੱਦਘਾਟਨ ਅੱਜ ਡੇਰਾ ਮਿੰਠਾ ਟਿਵਾਣਾ ਦੇ ਮਹੰਤ ਪ੍ਰਿਤਪਾਲ ਸਿੰਘ ਅਤੇ ਡਾਕਟਰ ਰਵਜੋਤ ਸਿੰਘ ਨਾਲ ਮਿਲਕੇ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਐਮ.ਡੀ. ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਨੈਕਸਾ ਵਰਕਸ਼ਾਪ ਵਿਚ ਵਰਲਡ ਕਲਾਸ ਸੁਵਿਧਾਵਾ ਨਾਲ ਭਰਪੁੂਰ ਹੈ। ਇਸ ਵਰਕਸ਼ਾਪ ਵਿਚ ਉੱਚ ਕੋਟੀ ਦੇ ਟਕਨੀਸ਼ੀਅਨ ਹਨ ਅਤੇ ਹਰ ਤਰਾਂ ਦੀ ਸੁੱਖ ਸਹੂਲਤ ਕਸਟਮਰ ਲਈ ਉਪਲੱਵਧ ਹੈ। ਹੁਸ਼ਿਆਰਪੁਰ ਆਟੋਮੋਬਾਇਲਸ ਆਪਣੇ ਗ੍ਰਾਹਕਾ ਨੂੰ ਤਸੱਲੀ ਬਖਸ਼ ਕੰਮ ਕਰਨ ਲਈ ਬਚਨਵੱਧ ਹੈ। ਇਸ ਮੌਕੇ ਬਾਬਾ ਬਲਵੰਤ ਸਿੰਘ ਹਰਖੋਵਾਲ, ਬਾਬਾ ਹਰਮਨਜੀਤ ਸਿੰਘ ਜੀ ਸਿੰਗੜੀਵਾਲਾ, ਬਾਬਾ ਹਰਦੇਵ ਸਿੰਘ ਜੀ ਤਲਵੰਡੀ ਅਰਾਈਆ, ਬਾਬਾ ਹਰਨਾਮ ਸਿੰਘ ਜੀ ਜੰਡੋਲੀ , ਬਾਬਾ ਹਰਜਿੰਦਰ ਸਿੰਘ ਜੀ, ਸ. ਅਮਰੀਕ ਸਿੰਘ ਜੀ ਤੇ ਡਾ. ਸੁਖਰਾਜ ਸਿੰਘ ਜੀ ਸਵਰਨ ਸਿਨੇਮਾ ਵਾਲੇ, ਸਾਬਕਾ ਕੇਦਰੀ ਮੰਤਰੀ ਸ਼੍ਰੀ ਵਿਜੇ ਸਾਪਲਾਂ, ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਸਮੂਹ ਮੈਬਰ ਅਤੇ ਸ਼ਹਿਰ ਦੇ ਪਤਵੰਡੇ ਸੱਜਣ ਹਾਜ਼ਿਰ ਸਨ।

Leave a Reply

Your email address will not be published. Required fields are marked *

PHP Code Snippets Powered By : XYZScripts.com