ਜਲਦ ਹੱਲ ਨਾ ਹੋਇਆ ਹੱਲ ਤਾਂ ਬਸਪਾ ਵੱਲੋਂ ਪੱਕਾ ਧਰਨਾ ਲਗਾਇਆ ਜਾਵੇਗਾ : ਦਿਨੇਸ਼ ਪੱਪੂ
ਸਿਵਲ ਹੁਸ਼ਿਆਰਪੁਰ ਵਿਚ ਫੈਲੀ ਗੰਦਗੀ ਅਤੇ ਵਗ ਰਹੇ ਘਰਾਂ ਦੇ ਪਾਣੀ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਦਾ ਇੱਕ ਵਫ਼ਦ ਦਿਨੇਸ਼ ਕੁਮਾਰ ਪੱਪੂ ਸਕੱਤਰ ਬਸਪਾ ਪੰਜਾਬ ਦੀ ਅਗਵਾਈ ਹੇਠ ਐਸ. ਐਮ. ਓ. ਡਾ. ਮਨਮੋਹਨ ਸਿੰਘ ਜੀ ਨੂੰ ਮਿਲਿਆ ਜਿਸ ਵਿੱਚ ਬਸਪਾ ਆਗੂ ਸ਼ਤੀਸ਼ ਪਾਲ, ਬਲਵਿੰਦਰ ਸਿੰਘ, ਜੌਨੀ ਵੋਹਰਾ, ਇੰਦਰਜੀਤ ਸਿੰਘ, ਰਣਦੀਪ ਸਿੰਘ ਠਾਕੁਰ, ਅਨਮੋਲ ਠਾਕੁਰ, ਮੋਨੂੰ ਅਤੇ ਆਕਾਸ਼ ਹਾਜ਼ਰ ਸਨ। ਬਸਪਾ ਆਗੂ ਨੇ ਕਿਹਾ ਕਿ ਪਿੱਛਲੇ ਇੱਕ ਹਫ਼ਤੇ ਤੋਂ ਹਸਪਤਾਲ ਅੰਦਰ 10-15 ਕਵਾਟਰ ਜੋ ਕਿ ਬੰਦ ਪਏ ਹਨ ਅਤੇ ਸੀ.ਐਮ.ਓ. ਅਤੇ ਐਸ. ਐਮ. ਓ. ਦੀ ਕੋਠੀ ਬੰਦ ਪਈ ਹੈ । ਇਨਾਂ ਵਿਚੋਂ ਪਾਣੀ ਦੀਆਂ ਟੁੱਟੀਆਂ ਚੋਰਾਂ ਨੇ ਚੋਰੀ ਕਰ ਲਈਆਂ ਹਨ, ਜਿਸ ਦੇ ਕਾਰਨ ਕਵਾਟਰਾਂ ਵਿੱਚੋਂ ਕਈ ਥਾਵਾਂ ਤੋਂ ਪਾਣੀ ਲੀਕ ਹੋ ਰਿਹਾ ਹੈ ਅਤੇ ਕਈ ਥਾਵਾਂ ਤੇ ਤਾਂ ਪਾਣੀ ਫੁੱਟ-ਫੁੱਟ ਭਰਿਆ ਹੋਇਆ ਹੈ ਜਿਸ ਕਰਕੇ ਡੇਂਗੂ ਫੈਲਣ ਦਾ ਖ਼ਤਰਾ ਬਣਿਆ ਹੈ। ਐਸ. ਐਮ. ਓ. ਮਨਮੋਹਣ ਸਿੰਘ ਨੇ ਬਸਪਾ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਇਹ ਲੀਕੇਜ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਠੀਕ ਕਰਾ ਦਿੱਤੀ ਜਾਵੇਗੀ।ਬਸਪਾ ਆਗੂਆਂ ਵੱਲੋਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਲੀਕੇਜ ਇੱਕ ਦੋ ਦਿਨ ਦੇ ਅੰਦਰ ਅੰਦਰ ਠੀਕ ਨਾ ਹੋਈ ਤਾਂ ਅਸੀਂ ਬਸਪਾ ਹਾਈਕਮਾਂਡ ਨਾਲ ਸਲਾਹ ਮਸ਼ਵਰਾ ਕਰਕੇ 29 ਤਾਰੀਖ ਨੂੰ ਸਿਵਲ ਸਰਜਨ ਦੀ ਕੋਠੀ ਅੱਗੇ ਪੱਕਾ ਧਰਨਾ ਲਾਵਾਂਗੇ। #hoshiarpur #punjab #hoshiarpurdigitalmedia #HoshiarpurSocialMedia