ਹੁਸ਼ਿਆਰਪੁਰ, 12 ਜੁਲਾਈ : ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਸਫਲਤਾ ਪੂਰਵਕ ਚੱਲ ਰਿਹਾ ਹੈ, ਜਿਸ ਦਾ ਰੋਜਾਨਾ 450 ਤੋਂ 500 ਗਰੀਬ/ਲੋੜਵੰਦ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਸੰਜੀਵ ਕੁਮਾਰ, ਵਾਸੀ ਵਸੰਤ ਵਿਹਾਰ, ਹੁਸ਼ਿਆਰਪੁਰ ਵੱਲੋਂ ਆਪਣੇ ਪਿਤਾ ਸਵਰਗੀ ਵੇਦ ਪ੍ਰਕਾਸ਼ ਦੀ ਯਾਦ ਵਿਚ ਸਾਂਝੀ ਰਸੋਈ ਨੂੰ 5100 ਰੁਪਏ ਦੀ ਰਾਸ਼ੀ ਦਾਨ ਭੇਟ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟ ਦੇ ਮੈਂਬਰ ਰਾਕੇਸ਼ ਕਪਿਲਾ, ਰਾਜੀਵ ਬਜਾਜ, ਆਸ਼ਾ ਅਗਰਵਾਲ ਅਤੇ ਸਰਬਜੀਤ ਵੀ ਮੌਜੂਦ ਸਨ।
Related Posts
केंद्रीय जल शक्ति टीम ने जल सरंक्षण संबंधी निर्मित किए गए स्ट्रक्चरों का किया दौरा
होशियारपुर, 11 जुलाईः डिप्टी कमिश्नर कोमल मित्तल की ओर से जल शक्ति अभियान के अंतर्गत होशियारपुर के दौरे पर आई…
भारत में लगभग 30 मिलियन लोग कोरोनरी धमनी रोग से पीड़ित: डॉ. एचके बाली
“35 साल से अधिक पुरुषों में दिल के दौरे के मामले में भारत दुनिया में शीर्ष पर है और अगले…
ਰਾਕੇਸ਼ ਕਪਿਲਾ ਵੱਲੋਂ ਸਾਂਝੀ ਰਸੋਈ ਪ੍ਰੋਜੈਕਟ ਲਈ 5100 ਰੁਪਏ ਦਾ ਯੋਗਦਾਨ
ਹੁਸ਼ਿਆਰਪੁਰ, 9 ਜੁਲਾਈ : ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ…